ਜਿਸ ਤਰਾਂ ਕਿ ਅਸੀਂ ਗੱਲ ਕਰ ਰਹੇ ਸੀ ਪੁਰਾਤਨ ਰਾਜਨੀਤਿਕ ਲੋਕਾਂ ਦੀ ਅਤੇ ਉਹਨਾਂ ਜਰਨੈਲਾਂ ਦੀ ਜਿਹਨਾਂ ਨੇ ਪੰਜਾਬ ਵਿਚ ਰਾਜ ਕਰਦੇ ਹੋਏ ਕਦੇ ਰਾਜਨੀਤੀ ਨੂੰ ਆਪਣੇ ਉੱਪਰ ਹਾਵੀ ਨਹੀਂ ਹੋਣ ਦਿੱਤਾ। ਅੱਜ ਦੇ ਸਮੇਂ ਵਿਚ ਰਾਜਸੀ ਸੱਤਾ ਦਾ ਇੰਨਾ ਨਸ਼ਾ ਹੋ ਚੁੱਕਾ ਹੈ ਰਾਜਨੀਤਿਕ ਲੋਕਾਂ ਨੂੰ ਕਿ ਉਹਨਾਂ ਲਈ ਨਾ ਤਾਂ ਕੋਈ ਧਰਮ ਮਾਇਨੇ ਰੱਖਦਾ ਹੈ , ਨਾ ਕਿਸੇ ਇਨਸਾਨ ਦੀ ਜਿੰਦਗੀ ਮਾਇਨੇ ਰੱਖਦੀ ਹੈ , ਨਾ ਉਹਨਾਂ ਨੂੰ ਕਿਸੇ ਦੀਆਂ ਭਾਵਨਾਵਾਂ ਨਾਲ ਮਤਲਬ ਹੈ ਅਤੇ ਨਾ ਹੀ ਇਮਾਨਦਾਰੀ ਨਾਲ ਦੇਸ਼ ਦਾ ਵਿਕਾਸ ਕਰਨ ਨਾਲ ਕੋਈ ਮਤਲਬ ਹੈ। ਵੈਸੇ ਦਾਸ ਇਕ ਗੱਲ ਸਪਸ਼ਟ ਕਰ ਦੇਣਾ ਚਾਹੁੰਦਾ ਹੈ ਕਿ ਆਹ ਜੋ ਫਾਲਤੂ ਖਰਚਾ ਕਰਕੇ ਕਦੀ ਕਿਤੇ ਅਤੇ ਕਦੀ ਕਿਤੇ ਸੜਕਾਂ ਕੱਢੀ ਜਾ ਰਹੇ ਨੇ ਇਸ ਨੂੰ ਦਾਸ ਕੋਈ ਤਰੱਕੀ ਨਹੀਂ ਮੰਨਦਾ। ਆਹ ਜੋ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਚ ਕੀਤਾ ਗਿਆ ਹੈ ਇਹ ਕੋਈ ਵਿਕਾਸ ਨਹੀਂ ਹੈ ਅਤੇ ਤੁਸੀਂ ਆਪ ਸਿਆਣੇ ਹੋ ਮੇਰੇ ਨਾਲੋਂ। ਜਰਾ ਆਪਣੇ ਅੰਦਰ ਝਾਤ ਮਾਰ ਕੇ ਦੇਖੀਏ ਕਿ ਅਸੀਂ ਕਿੰਨੇ ਹਾਂ ਜੋ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਚ ਸਿਰਫ ਬੰਦਗੀ ਕਰਨ ਲਈ ਜਾਂਦੇ ਹਾਂ ?? ਅੱਜ ਇਹ ਸਤਿਗੁਰਾਂ ਵੱਲੋਂ ਵਸਾਇਆ ਨਗਰ ਸਿਰਫ ਤੇ ਸਿਰਫ ਘੁੰਮਣ ਫਿਰਨ ਵਾਲੀ ਜਗ੍ਹਾ ਬਣਾ ਕੇ ਰੱਖ ਦਿਤੀ ਗਈ ਹੈ। ਅਸੀਂ ਸਾਰੇ ਉਥੇ ਫੋਟੋਆਂ ਖਿੱਚਣ ਅਤੇ ਆਹ ਜੋ ਰਾਜਨੀਤੀ ਖੇਡੀ ਗਈ ਆ ਭੰਗੜੇ ਵਾਲੇ ਬੁੱਤ ਜਿਹੇ ਲਗਾ ਕੇ ਇਹ ਸਭ ਦੇਖਣ ਜਾਂਦੇ ਆ। ਇਹ ਕੋਈ ਸਿਫਤ ਵਾਲਾ ਕੰਮ ਨਹੀਂ ਕੀਤਾ ਜੇਕਰ ਤੁਸੀਂ ਇਸਨੂੰ ਕਹਿੰਦੇ ਹੋ ਕਿ ਇਹ ਬਹੁਤ ਵਧੀਆ ਕੀਤਾ ਗਿਆ ਤਾਂ ਭਾਈ ਫਿਰ ਗੁਰੂ ਸਾਹਿਬ ਨਾਲੋਂ ਜਿਆਦਾ ਸਿਆਣੇ ਹੋਣੇ ਆ ਇਹ ਰਾਜਨੀਤਿਕ ਬੰਦੇ ਅਤੇ ਤੁਸੀਂ ਲੋਕ ਜੋ ਇਹਨਾਂ ਦੇ ਇਸ ਕੰਮ ਦੀ ਸ਼ਲਾਘਾ ਕਰਦੇ ਹੋ। ਓ ਭਾਈ ਗੁਰੂ ਸਾਹਿਬ ਨੇ ਕਦੋ ਕਹਿ ਦਿਤਾ ਕਿ ਭੰਗੜਾ, ਗਿੱਧਾ ਪਾ ਸਕਦਾ ਹੈ ਸਿੱਖ ?? ਤੁਸੀਂ ਸਿਆਣੇ ਹੋ ਮੇਰੇ ਨਾਲੋਂ ਅਤੇ ਵੱਧ ਜਾਣਕਾਰੀ ਹੋਵੇਗੀ ਤੁਹਾਨੂੰ ਇਸ ਬਾਰੇ। ਦਾਸ ਦੇ ਗਿਆਨ ਵਿਚ ਜਰੂਰ ਵਾਧਾ ਕਰ ਦਿਉ ਜੇ ਪਤਾ ਲੱਗ ਜਾਵੇ। ਰਾਜਨੀਤੀ ਇਸ ਤਰਾਂ ਖੇਡੀ ਗਈ ਕਿ ਅੱਜ ਸਭ ਨੂੰ ਗੁਰਬਾਣੀ ਨਾਲੋਂ ਤੋੜ ਦਿੱਤਾ ਗਿਆ। ਸਾਡੇ ਵਿੱਚੋ ਕੌਣ ਹੈ ਜੋ ਸ਼ੰਕੇ ਵਿਚ ਨਹੀਂ ਹੈ। ਇੰਨੇ ਲੋਕ ਖੜੇ ਕਰ ਦਿੱਤੇ ਗਏ ਨੇ ਸਾਡੇ ਵਿਚ ਦੁਬਿਧਾ ਪਾਉਣ ਲਈ ਕਿ ਅੱਜ ਪਹਿਚਾਣ ਕਰਨੀ ਮੁਸ਼ਕਿਲ ਹੋ ਗਈ ਕਿ ਕੌਣ ਅਸਲੀ ਤੇ ਕੌਣ ਨਕਲੀ। ਜਿਹਨਾਂ ਨੂੰ ਅਕਾਲੀ ਦਾ ਮਤਲਬ ਵੀ ਨਹੀਂ ਪਤਾ ਉਹ ਵੀ ਬੂਝੜ ਜਿਹਾ ਅੱਜ ਸ਼ਰੇਆਮ ਲਿਖਾਈ ਫਿਰਦਾ ਕਿ ਮੈਂ ਅਕਾਲੀ ਆ। ਕੰਮ ਚਾਹੇ ਸਾਰੇ ਪੁੱਠੇ ਹੀ ਕਰ ਰਹੇ ਹੋਣ। ਹੁਣ ਜੇ ਪੋਲਾਂ ਖੋਲਣ ਲੱਗ ਗਏ ਤਾ ਬਹੁਤ ਲੰਬਾ ਹੋ ਜਾਣਾ ਇਹ ਲੇਖ ਸੋ ਮੋਟਾ ਮੋਟਾ ਜਿਹਾ ਰਾਜਨੀਤੀ ਬਾਰੇ ਦੱਸ ਦਈਏ ਕਿ ਭਾਈ ਜੇਕਰ ਤੁਸੀਂ ਸਮਝਦੇ ਓ ਕਿ ਉਹਨਾਂ ਪੁਰਾਤਨ ਰਾਜਨੀਤਿਕ ਬੰਦਿਆ ਵਰਗੇ ਨੇ ਅੱਜ ਦੇ ਰਾਜਸੀ ਬੰਦੇ ਤਾਂ ਇਹ ਤਾਂ ਉਹਨਾਂ ਦੀ ਜੁੱਤੀ ਦੀ ਰੀਸ ਨੀ ਕਰ ਸਕਦੇ। ਬਹੁਤ ਇਦਾ ਦਾ ਇਤਿਹਾਸ ਹੈ ਜਿਸ ਵਿਚ ਜੇ ਕਿਸੇ ਨੂੰ ਰਾਜ ਦੇ ਵੀ ਦਿਤਾ ਜਾਂਦਾ ਸੀ ਤਾਂ ਉਹ ਆਪਣੇ ਆਪ ਨੂੰ ਆਮ ਲੋਕਾਂ ਵਾਂਗ ਹੀ ਸਮਝਦਾ ਸੀ ਕਿਉਂਕਿ ਉਹਨਾਂ ਨੂੰ ਰੱਬ ਯਾਦ ਰਹਿੰਦਾ ਸੀ ਕਿ ਜੇ ਮੈਂ ਗ਼ਲਤ ਕਰੂੰਗਾ ਤਾ ਮੈਨੂੰ ਸਜ਼ਾ ਵੀ ਭੁਗਤਣੀ ਪਵੇਗੀ ਪਰ ਅੱਜ ਕਲ ਦਿਆਂ ਨੇ ਧਰਮ ਦੇ ਨਾਮ ਤੇ ਰਾਜਨੀਤੀ ਇਵੇਂ ਸ਼ੁਰੂ ਕਰ ਦਿਤੀ ਕਿ ਅੱਜ ਕੋਈ ਵੀ ਮਹਿਫ਼ੂਜ਼ ਨਹੀਂ। ਆਹ ਜੋ ਬਿਆਨ ਜਾਰੀ ਕਰਦੇ ਆ ਕੱਟੜਪੰਥੀ, ਕੀ ਕਦੇ ਸਰਕਾਰ ਨੇ ਉਹਨਾਂ ਨੂੰ ਹਵਾਲਾਤ ਦੇ ਪਿੱਛੇ ਕਰਵਾਇਆ ?? ਜੇ ਕਰਵਾ ਵੀ ਦਿੰਦੇ ਆ ਤਾਂ ਉਹ ਕਿਹੜਾ ਕੈਦੀਆਂ ਵਾਂਗ ਰੱਖੇ ਜਾਂਦੇ ਆ। ਉਹਨਾਂ ਦੀ ਸੇਵਾ ਇਦਾ ਹੁੰਦੀ ਜਿਵੇਂ ਉਹ ਇਹਨਾਂ ਦੀ ਭੂਆ ਦੇ ਪੁੱਤ ਹੋਣ। ਕਿਸੇ ਕੱਟੜਪੰਥੀ ਨੇ ਬਿਆਨ ਦਿੱਤਾ ਕਿ ਅਸੀਂ ਭਾਰਤ ਵਿਚ ਸਿਰਫ ਸਾਡੇ ਧਰਮ ਦੇ ਲੋਕਾਂ ਨੂੰ ਰਹਿਣ ਦਿਆਂਗੇ ਅਤੇ 2021 ਤੱਕ ਇਸ ਦੇਸ਼ ਨੂੰ ਬਾਕੀ ਧਰਮਾਂ ਤੋਂ ਰਹਿਤ ਕਰ ਦਿਆਂਗੇ। ਹੁਣ ਦੱਸੋ ਉਹ ਸਰਕਾਰ ਦੀ ਮਾਸੀ ਦਾ ਮੁੰਡਾ ਆ ਜੋ ਉਹਨੂੰ ਕੁਝ ਨੀ ਕਿਹਾ ਗਿਆ ?? ਉਹ ਸ਼ਰੇਆਮ ਘੁੰਮਦੇ ਆ ਅਤੇ ਜੇ ਇਹੀ ਗੱਲ ਕੋਈ ਸਿੱਖ ਕਰੇ ਤਾ ਕਹਿਣਾ ਜੀ ਇਹ ਅੱਤਵਾਦੀ ਆ। ਨਾ !! ਕੋਈ ਪੁੱਛਣ ਵਾਲਾ ਹੋਵੇ ਕਿ ਤੁਹਾਡੇ ਹੱਥ ਚ 24 ਘੰਟੇ ਮੋਹਰ ਫੜੀ ਹੀ ਹੁੰਦੀ ਆ ਕਿ ਬੱਸ ਜੇ ਕੋਈ ਸਿੱਖ ਹੱਕ ਸੱਚ ਦੀ ਗੱਲ ਕਰੇ ਤਾ ਉਹਦੇ ਅੱਤਵਾਦੀ ਦੀ ਮੋਹਰ ਲਗਾ ਦਿਉ। ਸ਼ਰੇਆਮ ਰਾਜਨੀਤਿਕ ਸ਼ੈਅ ਦਿਤੀ ਗਈ ਹੈ ਇਦਾ ਦੇ ਲੋਕਾਂ ਨੂੰ। ਸਰਕਾਰ ਸਾਰਾ ਕੁਝ ਕਰ ਸਕਦੀ ਹੈ ਪਰ ਇਹਨਾਂ ਰਾਜਨੀਤਿਕ ਬੰਦਿਆਂ ਦੀ ਆਪਸ ਵਿਚ ਮਿਲੀ-ਭੁਗਤ ਹੈ। ਹੁਣ ਬੱਸ ਇਹੀ ਕਹਾਂਗਾ ਕਿ ਜੋ ਸੋਚ ਇਹ ਪੰਜਾਬ ਵਿਚ ਫੈਲਾਉਣਾ ਚਾਹੁੰਦੇ ਨੇ ਉਹ ਸੋਚ ਸਿਰਫ ਇੱਕ ਕੱਟੜਪੰਥੀ ਸਮਾਜ ਦੀ ਸੋਚ ਹੈ ਜਿਸਨੇ ਹਾਲ ਹੀ ਚ ਇਹ ਬਿਆਨ ਦਿੱਤਾ ਹੈ ਕਿ ਜਿਸਨੂੰ ਅਸੀਂ ਧਰਮ ਸਮਝਦੇ ਸੀ ਉਹ ਕੋਈ ਧਰਮ ਨਹੀਂ ਬਲਕਿ ਇਕ ਪਰੰਪਰਾ ਹੈ। ਸੋ ਉਹਨਾਂ ਪਰੰਪਰਾਵਾਦੀ ਲੋਕਾਂ ਦੀ ਸੋਚ ਦੇ ਕੁਝ ਖਾਸ ਨਮੂਨੇ ਤੁਹਾਡੇ ਸਾਹਮਣੇ ਅਗਲੇ ਪੜ੍ਹਾਅ ਵਿਚ ਪੇਸ਼ ਕਰਾਂਗੇ ...... ਚਲਦਾ #Khalsa_Empire
No comments:
Post a Comment