ਇਹ ਪੋਸਟ ਸਿਰਫ ਆਪਣੇ ਆਪ ਨੂੰ ਸਿੱਖ ਅਖਵਾਉਣ ਵਾਲੇ ਉਹਨਾਂ ਵੀਰਾਂ ਭੈਣਾਂ ਵਾਸਤੇ ਹੈ ਜੋ ਗੁਰੂ ਗਰੰਥ ਸਾਹਿਬ ਜੀ ਨੂੰ ਆਪਣਾ ਗੁਰੂ ਸਮਝਦੇ ਹੀ ਨਹੀਂ ਬਲਕਿ ਉਹਨਾਂ ਦੀ ਸਿਖਿਆ ਉੱਪਰ ਵੀ ਚਲਦੇ ਨੇ।
ਸਿੱਖੀ ਸਿਧਾਂਤ ਅੱਜ ਸਾਡੇ ਤੋਂ ਕੋਹਾਂ ਦੂਰ ਜਾਂਦੇ ਲੱਗ ਰਹੇ ਨੇ। ਕਈ ਸਾਡੇ ਸਿੱਖ ਵੀਰ ਭੈਣਾਂ ਕੁਝ ਪੁਰਾਣੇ ਪੰਜਾਬੀ ਰਿਵਾਜਾਂ ਵਿਚ ਰਹਿਣਾ ਗਿੱਝ ਗਏ ਨੇ ਤੇ ਉਹਨਾਂ ਨੂੰ ਆਪਣਾ ਅਧਾਰ ਬਣਾ ਕੇ ਚਲਦੇ ਨੇ ਜਿਵੇਂ ਕਿ ਕੁਝ ਦਿਨਾਂ ਤੋਂ ਕਈ ਸਿੱਖ ਵੀਰ ਭੈਣਾਂ ਨੂੰ ਸੋਸ਼ਲ ਮੀਡੀਆ ਉੱਪਰ ਦੇਖਿਆ ਕਿ ਉਹ ਨੱਚਣ ਨੂੰ ਬਹੁਤ ਤਰਜੀਹ ਦੇ ਰਹੇ ਨੇ ਤੇ ਖੁਦ ਨੂੰ ਸਿੱਖ ਵੀ ਅਖਵਾਉਂਦੇ ਨੇ। ਗਿੱਧਾ ਭੰਗੜਾ ਜੋ ਕਿ ਪੁਰਾਣੇ ਰੀਤੀ ਰਿਵਾਜਾਂ ਨਾਲ ਜੁੜਿਆ ਸੀ ਅੱਜ ਉਹੀ ਰਿਵਾਜ ਅਸੀਂ ਸਿੱਖੀ ਸਿਧਾਂਤਾਂ ਵਿਚ ਵੀ ਰਲਾ ਦਿਤੇ। ਗੁਰਬਾਣੀ ਰਾਹੀਂ ਅਸੀਂ ਜੋ ਸਿਖਿਆ ਗ੍ਰਹਿਣ ਕਰਕੇ ਉਸ ਉੱਪਰ ਚਲਣਾ ਸੀ ,ਅੱਜ ਅਸੀਂ ਉਹ ਸਿਖਿਆ ਨੂੰ ਛਿਕੇ ਟੰਗ ਕੇ ਆਪਣੇ ਮੰਨ ਆਈਆਂ ਕਰਨ ਵੱਲ ਜ਼ੋਰ ਦੇ ਦਿੱਤਾ। ਗੁਰਬਾਣੀ ਸਾਨੂੰ ਜੋ ਨੱਚਣ ਬਾਰੇ ਸਿਖਿਆ ਦੇ ਰਹੀ ਹੈ ਉਹ ਤਾਂ ਦਾਸ ਨੇ ਸਿਰਫ ਆਪਣੀ ਤੁਸ਼ਬੁਧੀ ਅਨੁਸਾਰ ਇੰਨੀ ਕੁ ਹੀ ਸਮਝੀ ਹੈ :-
" ਨਚਣੁ ਕੁਦਣੁ ਮਨ ਕਾ ਚਾਉ ॥ "
ਨੱਚਣਾ ਕੁੱਦਣਾ ਸਿਰਫ ਮੰਨ ਦਾ ਚਾਅ ਹੈ ਅਤੇ ਜੋ ਸਿੱਖ ਹੋ ਕੇ ਆਪਣੇ ਮੰਨ ਦੀ ਗੱਲ ਸੁਣਦੇ ਨੇ ਉਹਨਾਂ ਨੂੰ ਮਨਮੁਖ ਕਿਹਾ ਜਾਂਦਾ ਹੈ। ਜਿਸਦਾ ਮੁਖ (ਮੂੰਹ) ਆਪਣੇ ਗੁਰੂ ਵੱਲ ਹੋਵੇ ਭਾਵ ਜੋ ਗੁਰੂ ਵੱਲੋਂ ਦਿੱਤੀ ਸਿਖਿਆ ਉੱਪਰ ਚੱਲਦੇ ਨੇ ਉਹੀ ਗੁਰਮੁਖ ਕਹਾਉਂਦੇ ਨੇ । ਅਸੀਂ ਗੁਰਮੁਖ ਬਣਕੇ ਗੁਰੂ ਦੀਆਂ ਖੁਸ਼ੀਆਂ ਲੈਣੀਆਂ ਨੇ ਜਾਂ ਮਨਮੁਖ ਬਣਕੇ ਗੁਰੂ ਤੋਂ ਬੇਮੁਖ ਹੋਣਾ ਏ ਇਹ ਸਾਡੇ ਹੁਣ ਦੇ ਕਰਮਾਂ ਉੱਪਰ ਨਿਰਭਰ ਕਰਦਾ ਹੈ। ਗੁਰੂ ਅੱਗੇ ਅਰਦਾਸ ਕਰੀਏ ਕਿ ਆਪਣੇ ਚਰਨੀ ਲਗਾਓ ਤੇ ਆਪਣਾ ਨਾਮ ਸਾਡੇ ਹਿਰਦੇ ਵਸਾਓ।
ਦਾਸ : ਮੰਗਲਦੀਪ ਸਿੰਘ

No comments:
Post a Comment